ਨਵੇਂ ਮਰੀਜ਼ਾਂ ਨੂੰ ਜੀ ਆਇਆਂ ਨੂੰ

PDG ਪੀਡਿਆਟ੍ਰਿਕ ਡੈਂਟਲ ਗਰੁੱਪ (Pediatric Dental Group) ਵਿਖੇ ਅਸੀਂ ਬੱਚਿਆਂ ਦੀ ਦੇਖਭਾਲ ਕਰਨ ਵਿਚ ਮਾਹਰ ਹਾਂ। PDG, ਵੈਨਕੂਵਰ, ਸੱਰੀ, ਵਾਈਟ ਰੌਕ, ਲੈਂਗਲੇ, ਕਲੋਵਰਡੇਲ, ਨਿਊ ਵੈਸਟਮਿੰਸਟਰ, ਬਰਨਬੀ, ਮੇਪਲ ਰਿੱਜ, ਪੋਰਟ ਮੂਡੀ, ਪੋਰਟ ਕੋਕਿਟਲਮ, ਟ੍ਰਾਇ-ਸਿਟੀਜ਼, ਐਨਮੋਰ, ਨੌਰਥ ਵੈਨਕੂਵਰ ਅਤੇ ਵੈਸਟ ਵੈਨਕੂਵਰ, ਅਤੇ ਲੋਅਰ ਮੇਨਲੈਂਡ ਦੇ ਬਾਹਰ ਕੁਝ ਇਲਾਕਿਆਂ ਵਿੱਚ ਮਰੀਜ਼ਾਂ ਨੂੰ ਦੰਦਾਂ ਦੇ ਇਲਾਜ ਦੀ ਸੇਵਾ ਪ੍ਰਦਾਨ ਕਰਦਾ ਹੈ। ਸਾਡੇ ਚਾਰ ਡੈਂਟਲ ਕਲੀਨਿਕ ਹਨ ਜੋ ਵੈਨਕੂਵਰ, ਰਿਚਮੰਡ, ਡੈਲਟਾ ਅਤੇ ਕੋਕਿਟਲਮ ਵਿਖੇ ਸਥਿਤ ਹਨ। ਵੈਨਕੂਵਰ ਦੇ ਹੇਠਲੇ ਮੇਨਲੈਂਡ ਇਲਾਕੇ ਵਿਚ ਅਸੀਂ ਪਿਛਲੇ 40 ਸਾਲਾਂ ਤੋਂ ਕੰਮ ਕਰ ਰਹੇ ਹਾਂ। ਲੋਅਰ ਮੇਨਲੈਂਡ ਦੇ ਪਰਿਵਾਰਾਂ ਦੀਆਂ ਕਈ ਪੀੜ੍ਹੀਆਂ ਸਾਡੇ ਕੋਲ ਆਉਂਦੀਆਂ ਰਹੀਆਂ ਹਨ!

ਤੁਹਾਡੇ ਬੱਚਿਆਂ ਨੂੰ ਸਾਡਾ ਆਫਿਸ ਪਸੰਦ ਆਏਗਾ

ਤੁਹਾਡੇ ਬੱਚਿਆਂ ਨੂੰ ਸਾਡਾ ਚਮਕੀਲਾ ਅਤੇ ਰੰਗੀਨ ਆਫਿਸ ਪਸੰਦ ਆਏਗਾ। ਅਸੀਂ ਚਾਹੁੰਦੇ ਹਾਂ ਕਿ ਹਰ ਮਰੀਜ਼ ਅਤੇ ਉਸਦੇ ਮਾਪੇ ਇੱਥੇ ਸੁਖਾਵਾਂ ਮਹਿਸੂਸ ਕਰਨ। ਸਾਡੇ ਆਫਿਸ ਵਿਚ ਇੱਕ ਸਿੱਖਿਅਕ ਮਨੇਰੰਜਨ ਖੇਤਰ ਹੈ ਜਿਥੇ ਤੁਹਾਡੇ ਬੱਚੇ ਆਪਣੀ ਅਪਾਇੰਟਮੈਂਟ ਦਾ ਇੰਤਜ਼ਾਰ ਕਰ ਸਕਦੇ ਹਨ। ਸਾਡਾ ਸਟਾਫ ਦੋਸਤਾਨਾ ਸੁਭਾਅ ਵਾਲਾ ਹੈ ਅਤੇ ਇਸਨੂੰ ਬੱਚਿਆਂ, ਕਿਸ਼ੋਰਾਂ ਅਤੇ ਬਾਲਗਾਂ ਨਾਲ ਕੰਮ ਕਰਨ ਦਾ ਕਈ ਸਾਲਾਂ ਦਾ ਤਜਰਬਾ ਹੈ।

ਸਾਡਾ ਉਦੇਸ਼
ਸਾਡਾ ਉਦੇਸ਼ ਇਹ ਹੈ ਕਿ ਤੁਹਾਨੂੰ ਦੰਦਾਂ ਦੀ ਬਿਹਤਰੀਨ ਦੇਖਭਾਲ ਪ੍ਰਦਾਨ ਕੀਤੀ ਜਾਵੇ ਅਤੇ ਤੁਸੀਂ ਅਤੇ ਤੁਹਾਡਾ ਬੱਚਾ ਸਾਡੇ ਆਫਿਸ ‘ਚੋਂ ਮੁਸਕਰਾਂਦੇ ਹੋਏ ਵਾਪਸ ਜਾਉ! ਅਸੀਂ ਜਾਣਦੇ ਹਾਂ ਕਿ ਤੁਹਾਡੇ ਬੱਚੇ ਦੇ ਵਿਕਾਸ ਲਈ ਇਹ ਵਰ੍ਹੇ ਮਹੱਤਵਪੂਰਨ ਹਨ। ਦੰਦਾਂ ਦੇ ਡਾਕਟਰ ਨਾਲ ਤੁਹਾਡੇ ਬੱਚਿਆਂ ਦੇ ਬਚਪਨ ਵਿਚ ਹੋਏ ਤਜਰਬੇ ਦਾ ਉਹਨਾਂ ਦੀਆਂ ਮੂੰਹ ਦੀ ਸਾਫ-ਸਫ਼ਾਈ ਬਾਬਤ ਆਦਤਾਂ ਉੱਪਰ ਸਾਰੀ ਉਮਰ ਲਈ ਡੂੰਘਾ ਅਸਰ ਪੈ ਸਕਦਾ ਹੈ।

ਸਾਡੇ ਕਲੀਨਿਕ ਨੂੰ ਹਰ ਸੱਭਿਆਚਾਰਕ ਪਿਛੋਕੜ ਵਾਲੇ ਮਰੀਜ਼ ਦਾ ਸੁਆਗਤ ਕਰਨ ਦਾ ਮਾਣ ਹੈ। ਜੇ ਅੰਗਰੇਜ਼ੀ ਤੁਹਾਡੀ ਮਨਪਸੰਦ ਬੋਲੀ ਨਹੀਂ ਹੈ ਤਾਂ ਸਾਡੇ ਕੋਲ ਅਜਿਹਾ ਸਟਾਫ ਹੈ ਜੋ ਪੰਜਾਬੀ, ਟੈਗਾਲੋਗ, ਫਾਰਸੀ, ਮੈਂਡਰਿਨ ਅਤੇ ਕੈਨਟੋਨੀਜ਼ ਬੋਲ ਸਕਦਾ ਹੈ। ਸਾਡਾ ਸਟਾਫ ਤੁਹਾਨੂੰ ਸਾਡੇ ਇਲਾਜਾਂ, ਸੇਵਾਵਾਂ ਅਤੇ ਫੀਸਾਂ ਬਾਰੇ ਸਪੱਸ਼ਟ ਜਾਣਕਾਰੀ ਦੇ ਸਕਦਾ ਹੈ। 

ਸਾਡੀਆਂ ਸੇਵਾਵਾਂ ਵਿਚ ਬੱਚਿਆਂ ਦੇ ਦੰਦਾਂ ਦੀ ਦੇਖਭਾਲ, ਬਿਨਾਂ ਦਰਦ ਦੰਦਾਂ ਦਾ ਇਲਾਜ, ਐਮਰਜੈਂਸੀ ਦੰਦਸਾਜ਼ੀ ਅਤੇ ਬਾਲਗਾਂ, ਕਿਸ਼ੋਰਾਂ ਅਤੇ ਬੱਚਿਆਂ ਲਈ ਔਰਥੋਡੌਂਟਿਕਸ ਸ਼ਾਮਿਲ ਹਨ। ਤੁਹਾਡੇ ਲਈ ਸੁੰਦਰ ਮੁਸਕਰਾਹਟ ਅਤੇ ਕੰਮ ਕਰਦਾ ਚੱਕ ਪ੍ਰਾਪਤ ਕਰਨ ਲਈ ਅਸੀਂ ਦੰਦਾਂ ਲਈ ਧਾਤ ਦੀਆਂ ਅਤੇ ਪਾਰਦਰਸ਼ੀ ਬ੍ਰੇਸਾਂ ਦੇ ਇਲਾਵਾ ਇਨਵਿਜ਼ੈਲਾਈਨ ਕਲੀਅਰ, ਅਲਾਈਨਰ ਵੀ ਲਾਉਂਦੇ ਹਾਂ। ਸਾਡੇ ਇਨਵਿਜ਼ੈਲਾਈਨ ਕਲੀਅਰ ਅਲਾਈਨਰ, ਬ੍ਰੇਸਾਂ ਤੋਂ ਧਿਆਨ ਖਿੱਚੇ ਬਿਨਾਂ, ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਦੰਦਾਂ ਨੂੰ ਸਿੱਧਾ ਕਰਦੇ ਹਨ। ਸਾਡੀ ਐਮਰਜੈਂਸੀ ਡੈਂਟਲ ਸੇਵਾ ਤੁਹਾਨੂੰ ਕਿਸੇ ਵੀ ਸਮੇਂ ਦੰਦਾਂ ਸਬੰਧੀ ਸੰਕਟਕਾਲ ਵਿੱਚ ਫੌਰਨ ਮਦਦ ਪ੍ਰਦਾਨ ਕਰ ਸਕਦੀ ਹੈ। ਇਹ ਐਮਰਜੈਂਸੀ ਇਹਨਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ: ਦੰਦਾਂ ਦਾ ਤੀਬਰ ਦਰਦ, ਜਿੱਭ, ਬੁੱਲ੍ਹ ਜਾਂ ਗੱਲ੍ਹ ਵਿਚ ਚੀਰ ਜਾਂ ਉਹਨਾਂ ਦਾ ਕੱਟਿਆ ਜਾਣਾ, ਸਥਾਈ ਦੰਦ ਟੁੱਟ ਜਾਣਾ ਜਾਂ ਹਿਲਣਾ, ਜਬਾੜਾ ਟੁੱਟਣਾ, ਨਾਸੂਰ ਵਾਲਾ ਫੋੜਾ ਜਾਂ ਮੂੰਹ ਦਾ ਛਾਲਾ, ਅਤੇ ਦੰਦਾਂ ਦੀ ਫਿਲਿੰਗ ਜਾਂ ਕ੍ਰਾਉਨ ਦਾ ਹਿਲਣਾ ਜਾਂ ਬਾਹਰ ਨਿਕਲ ਆਉਣਾ।

PDG Pediatric Dental Group - Vancouver

PDG - Pediatric Dental Group Richmond

PDG - Pediatric Dental Group Delta

PDG - Pediatric Dental Group Coquitlam